ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ
ਇੱਕ ਵਾਰੀ ਤੂੰ ਲੰਘ ਜਾ ਸਾਡੇ ਨੇੜੇ ਦੀ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ
ਰਾਤਾਂ ਜਾਗ ਜਾਗ ਨੀ ਤੂੰ ਨਜ਼ਰ ਨੀ ਆਉਂਦੀ ਮੈਨੂੰ
ਸੁਪਨੇ ਵੀ ਕਹਿਣ ਲੱਗੇ ਅਸੀਂ ਨਹੀਂਓ ਆਉਣਾ ਤੈਨੂੰ
ਭੁੱਲਦਾ ਨੀ ਮੁੱਖ ਤੇਰਾ, ਰਾਤੀ ਹੋ ਗਿਆ ਸਵੇਰਾ
ਲੱਭਦਾ ਫਿਰੇ ਨੀ ਮੁੰਡਾ, ਝੱਲਾ ਹੋਕੇ ਚਿਹਰਾ ਤੇਰਾ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ
ਇੱਕ ਵਾਰੀ ਤੂੰ ਲੰਘ ਜਾ ਸਾਡੇ ਨੇੜੇ ਦੀ
ਪਹਿਲੀ ਵਾਰੀ ਜਦੋਂ ਤੱਕਿਆ ਸੀ ਚਿਹਰਾ ਤੇਰਾ
ਦਿਲ ਸੀਨਾ ਚੀਰ ਧੱਕ ਧੱਕ ਹੁੰਦਾ ਮੇਰਾ
ਕਾਲੀ ਰਾਤਾਂ ’ਚ ਅਧੂਰਾ ਜਿਹਾ ਯਾਰ ਤੇਰਾ
ਲੱਭਦਾ ਬਿੱਲੀਆਂ ਅੱਖਾਂ ਵਾਲਾ ਚਿਹਰਾ ਤੇਰਾ
ਤੈਨੂੰ ਭੁੱਲਿਆ ਤੇ ਯਾਦ ਤੇਰੀ ਆਉਣ ਲੱਗੇ
ਸੁੱਤੇ ਬੰਦਿਆਂ ਨੂੰ ਰਾਤੀਂ ਇਹ ਜਗਾਉਣ ਲੱਗੇ
ਤੈਥੋਂ ਸੋਹਣੀ ਅਜੇ ਟੱਕਰੀ ਨੀ ਸੋਹ ਲੱਗੇ
ਯਾਰ ਤੇਰਾ ਹੁਣ ਫੀਲਿੰਗਾਂ ’ਚ ਗਾਉਣ ਲੱਗੇ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ
ਇੱਕ ਵਾਰੀ ਤੂੰ ਲੰਘ ਜਾ ਸਾਡੇ ਨੇੜੇ ਦੀ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ
ਇੱਕ ਵਾਰੀ ਤੂੰ ਲੰਘ ਜਾ ਸਾਡੇ ਨੇੜੇ ਦੀ
ਅੱਖਾਂ ਮਿਲੀਆਂ ਤੇ ਤੈਨੂੰ ਵੀ ਤਾਂ ਫੀਲ ਹੋਇਆ
ਕਿਦੇ ਪਿੱਛੇ ਕੱਲ ਰਾਤੀਂ ਇਹ ਦਿਲ ਰੋਇਆ
ਤੈਨੂੰ ਲੱਭਦਾ ਇਹ ਕਿੱਥੇ ਕਿੰਨੀ ਵਾਰ ਖੋਇਆ
ਰੱਬ ਜਾਣਦਾ ਇਹ ਕਿੱਥੇ ਕਿਦੇ ਨਾਲ ਸੋਇਆ
ਕਿਵੇਂ ਦੁਨੀਆਂ ਦੇ ਮੇਲੇ ਵਿੱਚ ਤੈਨੂੰ ਲੱਭਾਂ
ਇਹੋ ਦਿਲ ਦੀਆਂ ਗੱਲਾਂ ਕਰਾਂ ਕਿੰਜ ਸਬ
ਲਫ਼ਜ਼ਾਂ ਦਾ ਹੁਣ ਮੁੱਕਿਆ ਪਿਆ ਏ ਜੱਬ
ਇਸ ਗੱਲ ਦਾ ਜਵਾਬ ਹੁਣ ਦੇਊ ਰੱਬ
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ
ਇੱਕ ਵਾਰੀ ਤੂੰ ਲੰਘ ਜਾ ਸਾਡੇ ਨੇੜੇ ਦੀ
ਹੋ ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ (ਚਿਹਰੇ ਦੀ)
ਇੱਕ ਵਾਰੀ ਤੂੰ ਲੰਘ ਜਾ ਸਾਡੇ ਨੇੜੇ ਦੀ