LyricFind Logo
LyricFind Logo
Profile image icon
Lyrics
ਤੇਰੀਆਂ ਜ਼ੁਲਫ਼ਾਂ ਵਿਚੋਂ ਲੰਘ ਜਾਊਂਗਾ ਹਵਾ ਬਣਕੇ
ਤੇਰੇ ਵਿਚ ਘੁਲ ਜਾਊਂਗਾ ਇਸ਼ਕੇ ਦਾ ਸਾਹ ਬਣਕੇ
ਸੁਰਖ ਜਿਹੇ ਬੁੱਲਾਂ ਵਿਚੋਂ ਮੇਹਕੁੰਗਾ ਫੁੱਲਾਂ ਵਿਚੋਂ
ਇਕੋ ਟਾਹਣੀ ਤੇ ਦੋਵੇ ਫੇਰ ਖਿੜਾਂਗੇ
ਕਦੋ ਕਿਥੇ ਕਿਵੇਂ ਪਤਾ ਨਹੀਂ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਕਦੋ ਕਿਥੇ ਕਿਵੇਂ ਪਤਾ ਨਹੀਂ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ

ਭਾਵੇਂ ਧੁੰਦਲਾ ਹੀ ਪਰ ਚੇਹਰਾ ਯਾਦ ਰੱਖੀਂ
ਮੈਨੂੰ ਭੁੱਲ ਜਾਈ ਇਸ਼ਕ ਪਰ ਮੇਰਾ ਯਾਦ ਰੱਖੀ
ਭਾਵੇਂ ਧੁੰਦਲਾ ਹੀ ਪਰ ਚੇਹਰਾ ਯਾਦ ਰੱਖੀਂ
ਮੈਨੂੰ ਭੁੱਲ ਜਾਈ ਇਸ਼ਕ ਪਰ ਮੇਰਾ ਯਾਦ ਰੱਖੀ
ਤੇਰੇ ਨਾਲੋਂ ਟੁਟਿਆ ਜੋ ਘੁੰਮਦਾ ਜ਼ਮਾਨਿਆਂ ਚ
ਲੱਭਦਾ ਤੈਨੂੰ ਭੀੜਾਂ ਤੇ ਵਿਰਾਨੀਆ ਚ
ਫਰਕ ਦਸ ਆਪਣਿਆਂ ਬੇਗਾਨਿਆਂ ਚ
ਜਿੰਦਗੀ ਨੂੰ ਗਾਉਂਦਾ ਜਿਹੜਾ ਗਮਾਂ ਦਿਆਂ ਤਾਰਾਨੀਆ ਚ
ਆਉਂਦਾ ਜਿਹਦਾ ਨਾਮ ਹੁਣ ਚੋਟੀ ਦੇ ਦੀਵਾਨਿਆਂ ਚ
ਤੇਰੇ ਨਾਲ ਅੱਧੀ ਲੰਘ ਜਾਣੀ ਏ ਮੈਖ਼ਾਨੇਆ ਚ
ਇਸ਼ਕੇ ਦਾ ਗੱਲ ਕਯੋਂ ਘੁਟਿਆ
ਕੀਨੇ ਕਿਂਝ ਕਾਹਤੋਂ ਲੁਟਿਆ
ਡਰ ਨਾ ਤੇਰਾਂ ਨਾ ਨਾਮ ਲਾਵਾਂਗੇ
ਕਦੋ ਕਿਥੇ ਕਿਵੇਂ ਪਤਾ ਨਹੀਂ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਕਦੋ ਕਿਥੇ ਕਿਵੇਂ ਪਤਾ ਨਹੀਂ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਰਾਤਾਂ ਦਿਆਂ ਹਨੇਰਿਆਂ ਚ ਚੁੱਪ ਬਣ ਕੇ
ਖਿੜੂੰਗਾ ਮੈ ਤੇਰੇ ਵੇਹੜੇ ਧੁੱਪ ਬਣਕੇ
ਰਾਤਾਂ ਦਿਆਂ ਹਨੇਰਿਆਂ ਚ ਚੁੱਪ ਬਣ ਕੇ
ਖਿੜੂੰਗਾ ਮੈ ਤੇਰੇ ਵੇਹੜੇ ਧੁੱਪ ਬਣਕੇ
ਕੱਲੇ ਪਨ ਵਿਚ ਜਦੋ ਡੁੱਬੂ ਤੇਰਾ ਦਿਲ
ਤੈਨੂੰ ਟਕਰੂਂਗਾ ਵਸਲਾ ਦੀ ਰੁੱਤ ਬਣਕੇ
ਕਦੇ ਕੋਈ ਸਵਾਲ ਬਣ ਕਦੇ ਕੋਈ ਖਿਆਲ ਬਣ
ਵਫਾ ਦੀ ਮਹਿਕ ਤੇਰੇ ਕੋਲ ਰਹੂਗੀ
ਕੰਡਿਆਂ ਤੋਂ ਪਾਰ ਦੀ ਏ
ਗੱਲ ਮੇਰੇ ਪਿਆਰ ਦੀ ਏ
ਦੁਨੀਆਦਾਰੀ ਦੇ ਕਿਥੇ ਪੱਲੇ ਪਾਊਗੀ
ਸਾਇਆ ਤੇਰੇ ਕੋਲ Sandhu ਦਾ
ਇਕੋ ਏ ਬੋਲ Sandhu ਦਾ
ਤੇਰੇ ਸੀ ਯਾਰਾ ਤੇਰੇ ਰਹਾਂਗੇ
ਕਦੋ ਕਿਥੇ ਕਿਵੇਂ ਪਤਾ ਨਹੀਂ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ
ਕਦੋ ਕਿਥੇ ਕਿਵੇਂ ਪਤਾ ਨਹੀਂ
ਪਰ ਵਾਅਦਾ ਏ ਸੱਜਣਾ ਤੈਨੂੰ ਫੇਰ ਮਿਲਾਂਗੇ

WRITERS

Sukhchain Sandhu

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other