LyricFind Logo
LyricFind Logo
Profile image icon
Lyric cover art

Promises

Apple Music logo
Deezer logo
Spotify logo
Lyrics
ਜਿਸ ਉੱਤੇ ਨਾਲ ਨਾ ਤੂ ਤੁਰੇਂ ਵੇ
ਓਹੀ ਮੇਰਾ ਰਾਹ ਹੋਵੇ ਆਖਰੀ
ਜਿਹੜਾ ਤੇਰੇ ਬਿਨਾ ਆਵੇ ਸੋਹਣਿਆਂ
ਓਹੀ ਮੇਰਾ ਸਾਹ ਹੋਵੇ ਆਖਰੀ
ਜਿਸ ਉੱਤੇ ਨਾਲ ਨਾ ਤੂ ਤੁਰੇਂ ਵੇ
ਓਹੀ ਮੇਰਾ ਰਾਹ ਹੋਵੇ ਆਖਰੀ

ਜਿੰਨਾ ਇਸ ਦਿਲ ਵਿੱਚ ਸੋਹਣਿਆਂ
ਸਾਰਾ ਹੀ ਪਿਆਰ ਤੇਰੇ ਚੰਨ ਵੇ
ਦੁਨੀਆਂ ਦੇ ਨਾਲ ਨਾਤਾ ਤੋੜਿਆ
ਬੈਠ ਗਿਆ ਤੈਨੂੰ ਰੱਬ ਮੰਨ ਵੇ
ਸੁਪਨੇ ਦੇ ਵਿੱਚ ਕੋਈ ਹੋਰ ਵੇ
ਆਵੇ ਤੇ ਗੁਨਾਹ ਹੋਵੇ ਆਖਰੀ
ਜਿਹੜਾ ਤੇਰੇ ਬਿਨਾ ਆਵੇ ਸੋਹਣਿਆਂ
ਓਹੀ ਮੇਰਾ ਸਾਹ ਹੋਵੇ ਆਖਰੀ

ਪਾਵੇ ਮੈਨੂੰ ਬਾਰ ਬਾਰ ਸੋਹਣਿਆਂ
ਚੰਨ ਦਾ ਭੁਲੇਖਾ ਤੇਰਾ ਮੁਖ ਵੇ
ਤੇਰਾ ਹੀ ਦੀਦਾਰ ਅੱਖ ਲੋੜਦੀ
ਤੂੰ ਹੀ ਮੇਰੀ ਜ਼ਿੰਦਗੀ ਦਾ ਸੁਖ ਵੇ
ਫਰਕ ਜੋ ਪਾਵੇ ਸਾਡੇ ਵਿਚ ਵੇ
ਲੋਕਾਂ ਦੀ ਸਲਾਹ ਹੋਵੇ ਆਖਰੀ
ਜਿਹੜਾਤੇਰੇ ਬਿਨਾ ਆਵੇ ਸੋਹਣਿਆਂ
ਓਹੀ ਮੇਰਾ ਸਾਹ ਹੋਵੇ ਆਖਰੀ

ਰੀਝਾਂ ਤੇਰੇ ਨਾਲ ਸੱਭ ਮੇਰੀਆਂ
ਤੇਰੇ ਬਿਨਾ ਹੋਰ ਕੀ ਏ ਮੰਗਣਾ
ਮੇਰੀ ਏ ਅਧੂਰੀ ਜਿਹੀ ਜਿੰਦ ਨੂੰ
ਪਿਆਰ ਤੇਰੇ ਵਿਚ ਯਾਰਾ ਰੰਗਨਾ
ਜੀਹਦੇ ਵਿਚ ਖੁਸ਼ੀ ਤੇਰੀ ਹੋਵੇ ਨਾ
ਓਹੀ ਮੇਰਾ ਚਾਹ ਹੋਵੇ ਆਖਰੀ
ਜਿਹੜਾ ਤੇਰੇ ਬਿਨਾ ਆਵੇ ਸੋਹਣਿਆਂ
ਓਹੀ ਮੇਰਾ ਸਾਹ ਹੋਵੇ ਆਖਰੀ

ਦੂਰ ਹੋਣ ਵਾਲੀ ਗਲ ਦੂਰ ਦੀ
ਨੇੜੇ ਹੋਜਾ ਮੇਰੇ ਵਾਂਗੂ ਰੂਹ ਵੇ
ਹੋਰ ਨਾ ਕੋਈ ਮੰਗ ਮੇਰੀ ਰਂਝਣਾ
ਵਿਚ ਰਹਿਣਾ Deep ਤੇਰੀ ਸੂਹ ਦੇ
ਜਿਥੇ ਛੁੱਟੇ ਹੱਥ ਤੇਰੇ ਹੱਥ ਚੋਂ
ਜ਼ਿੰਦਗੀ ਦੀ ਥਾਂ ਹੋਵੇ ਆਖਰੀ
ਜਿਹੜਾ ਤੇਰੇ ਬਿਨਾ ਆਵੇ ਸੋਹਣਿਆਂ
ਓਹੀ ਮੇਰਾ ਸਾਹ ਹੋਵੇ ਆਖਰੀ
ਜਿਸ ਉੱਤੇ ਨਾਲ ਨਾ ਤੂ ਤੁਰੇਂ ਵੇ
ਓਹੀ ਮੇਰਾ ਰਾਹ ਹੋਵੇ ਆਖਰੀ

WRITERS

Deep Hamidi, R Guru

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other