ਖ਼ਵਾਬ ਸਜਾਏ ਸਦਰਾਂ ਦੇ ਲਏ ਸੀਨੇ ਵਿੱਚ ਦੱਬ ਨੇ
ਖ਼ਵਾਬ ਸਜਾਏ ਸਦਰਾਂ ਦੇ ਲਏ ਸੀਨੇ ਵਿੱਚ ਦੱਬ ਨੇ
ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਿਆ ਨ੍ਹੀ ਰੱਬ ਨੇ

ਨੇੜੇ ਨੇੜੇ ਹੁੰਦੇ ਸੀ ਕਿਉਂ ਦੂਰੀਆਂ ਪੈ ਗਈਆਂ
ਕੀ ਦੱਸਾਂ ਕਈ ਦਿਲ ਦੀਆਂ ਗੱਲਾਂ ਦਿਲ ਵਿੱਚ ਰਹਿ ਗਈਆਂ
ਸਾਡੇ ਸੱਚੇ ਪਿਆਰਾ ਦਾ ਮਜਾਕ ਉਡਾਇਆ ਏ ਸਭਨੇ
ਸਾਡੇ ਸੱਚੇ ਪਿਆਰਾ ਦਾ ਮਜਾਕ ਉਡਾਇਆ ਏ ਸਭਨੇ
ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਿਆ ਨ੍ਹੀ ਰੱਬ ਨੇ
ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਿਆ ਨ੍ਹੀ ਰੱਬ ਨੇ
ਦੋ ਤੋ ਲੋਕੀ ਇਕ ਹੁੰਦੇ ਅੱਸੀ ਇਕ ਤੋ ਦੋ ਹੋ ਗਏ
ਹੱਸਦੀ ਵੱਸਦੀ ਜਿੰਦਗੀ ਵਿੱਚ ਗ਼ਮਾਂ ਦੇ ਖੋ ਗਏ
ਵਖ ਹੋਣ ਦੇ ਦਸ ਬਹਾਨੇ ਕਿਥੋਂ ਲੇ ਲੱਭ ਨੇ
ਵਖ ਹੋਣ ਦੇ ਦਸ ਬਹਾਨੇ ਕਿਥੋਂ ਲੇ ਲੱਭ ਨੇ
ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਿਆ ਨ੍ਹੀ ਰੱਬ ਨੇ
ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਿਆ ਨ੍ਹੀ ਰੱਬ ਨੇ
ਰਹਿ ਨ੍ਹੀ ਸੱਕਦੇ ਤੇਰੇ ਬਿਨ ਪਰ ਮਨ ਸਮਝਾ ਲਾਂਗੇ
ਨਿਜਾਮਪੂਰੀਏ ਕਾਲੇ ਸਾਂਝ ਦੁਖਾ ਨਾਲ ਪਾ ਲਾਂਗੇ
ਨਾਲ ਸਾਹ ਦੇ ਮੂਕ ਜਾਣੇ ਏ ਸਾਰੇ ਹੀ ਜਬ ਨੇ