ਮੇਰੇ ਪਿਆਰ ਦੀ ਕਦਰ ਪਛਾਣੀ ਨਾ ਜੱਟ ਯਮਲੇ ਨੇ
ਨੀ ਮੈਂ ਕਮਲੀ ਕਮਲ ਦੇ ਫੁੱਲ ਵਰਗੀ ਕਮਲੀ ਕਰਤੀ ਕਮਲੇ ਨੇ
ਮੇਰੇ ਪਿਆਰ ਦੀ ਕਦਰ ਪਛਾਣੀ ਨਾ ਜੱਟ ਯਮਲੇ ਨੇ
ਨੀ ਮੈਂ ਕਮਲੀ ਕਮਲ ਦੇ ਫੁੱਲ ਵਰਗੀ ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਦਿਲ ਦੀਆਂ ਰੀਝਾਂ ਕਦੇ ਕੀਤੀਆਂ ਨਾ ਪੂਰੀਆਂ
ਕੁੱਟ ਕੇ ਖਵੋਂਦੀ ਰਹੀ ਹੀਰ ਵਾਂਗੂ ਚੂਰੀਆਂ
ਨੀ ਮੈਂ ਪਗਲੀ ਪਾਗਲਪਨ ਵਿੱਚ ਨੀ ਪੱਟ ਤੀ ਪੱਗ ਦੇ ਸ਼ਮਲੇ ਨੇ
ਨੀ ਮੈਂ ਪਗਲੀ ਪਾਗਲਪਨ ਵਿੱਚ ਨੀ ਪੱਟ ਤੀ ਪੱਗ ਦੇ ਸ਼ਮਲੇ ਨੇ
ਨੀ ਮੈਂ ਕਮਲੀ ਕਮਲ ਦੇ ਫੁੱਲ ਵਰਗੀ ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਤੱਕਿਆ ਪਿਆਰ ਨਾਲ ਕਦੇ ਨਹੀਂ ਮੈਨੂੰ ਓਸ ਨੇ
ਪਤਾ ਨਹੀਂ ਕੀ ਸੋਚ ਲਿਆ ਓਦੋਂ ਮੇਰੀ ਸੋਚ ਨੇ
ਨੀ ਮੈਂ ਅਲ੍ਹੜ ਅਲ੍ਹੜਪਨ ਵਿੱਚ ਨੀ ਐਵੇਂ ਨੈਣ ਇਸ਼ਕ ਵਿੱਚ ਰੰਗ ਲਏ ਨੇ
ਅਲ੍ਹੜ ਅਲ੍ਹੜਪਨ ਵਿੱਚ ਨੀ ਐਵੇਂ ਨੈਣ ਇਸ਼ਕ ਵਿੱਚ ਰੰਗ ਲਏ ਨੇ
ਨੀ ਮੈਂ ਕਮਲੀ ਕਮਲ ਦੇ ਫੁੱਲ ਵਰਗੀ ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਫੁੱਲ ਅਤੇ ਕੰਡੇ ਦੀ ਵੀ ਕਿਹੋ ਜਿਹੀ ਪ੍ਰੀਤ ਹੈ
ਕੰਡਾ ਕਿੰਨਾ ਅੱਗ ਅਤੇ ਫੁੱਲ ਕਿੰਨਾ ਸੀਤ ਹੈ
ਮੇਰੇ ਦਿਲ ਦੀ ਸਰਗਮ ਉਲਝ ਗਈ ਇਸ਼ਕੇ ਦੇ ਰਾਗ ਅਰੰਭ ਲਏ ਨੇ
ਮੇਰੇ ਦਿਲ ਦੀ ਸਰਗਮ ਉਲਝ ਗਈ ਇਸ਼ਕੇ ਦੇ ਰਾਗ ਅਰੰਭ ਲਏ ਨੇ
ਨੀ ਮੈਂ ਕਮਲੀ ਕਮਲ ਦੇ ਫੁੱਲ ਵਰਗੀ ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ
ਕਮਲੀ ਕਰਤੀ ਕਮਲੇ ਨੇ, ਕਮਲੀ ਕਰਤੀ ਕਮਲੇ ਨੇ