ਰੋਂਦੇ ਰੋਂਦੇ ਬਹਿ ਗਿਆ ਕਰ ਕੇ ਮੈਂ ਮੇਰੀ ਅੱਖਾਂ ਲਾਲ
ਮੈਨੂੰ ਉੱਠਦੇ ਸਵਾਲ ਕਿਉਂ ਤੂੰ ਪਾਏ ਸੀ ਆ ਜਾਲ
ਸ਼ਤਰੰਜ ਨੀ ਆ ਪਿਆਰ ਸੀ ਕਿਉਂ ਖੇਡੀ ਫੇਰ ਚਾਲ
ਕੱਲਾ ਕੱਲਾ ਗੀਤ ਲਿਖਾਂ ਤੇਰੀ ਯਾਦ ਲੈਕੇ ਨਾਲ
ਗਿਣਾਂ ਤਾਰੇ ਗਿਣਾਂ ਰਾਤਾਂ ਗਿਣਾਂ ਹਰ ਇੱਕ ਪਲ
ਮੇਰੇ ਕੋਲ ਫੇਰ ਹੋਵੇਂਗੀ ਉਹ ਕਦੋਂ ਆਣਾ ਕੱਲ੍ਹ
ਹਰ ਸਾਹ ਦੇ ਨਾਲ ਨਿਕਲਦੀ ਜਾਂਦੀ ਮੇਰੀ ਜਾਨ
ਰੱਬਾ ਕਰਦੇ ਤੂੰ ਸੌਖਾ ਮੈਨੂੰ ਦੱਸਦੇ ਤੂੰ ਹੱਲ
ਪੱਲੇ ਰਹਿ ਗਈ ਬੱਸ ਮੇਰੇ ਤਨਹਾਈ
ਪੱਲੇ ਰਹਿ ਗਈ ਬੱਸ ਮੇਰੇ ਤਨਹਾਈ
ਪੱਲੇ ਰਹਿ ਗਈ ਬੱਸ ਮੇਰੇ ਤਨਹਾਈ
ਕੀਤਾ ਜ਼ਖਮੀ ਤੇ ਜ਼ਖਮਾਂ ਤੇ ਲੂਣ ਦਿੱਤਾ ਪਾ
ਕਹਿੰਦੀ ਔਖਾ ਔਖਾ ਲੱਗੇ ਤੇਰੇ ਨਾਲ ਘੁੱਟੇ ਸਾਹ
ਜਿਹੜੀ ਸਾਹਾਂ ਵਾਲੀ ਡੋਰ ਮੇਰੇ ਨਾਲ ਸੀ ਤੂੰ ਪਾਈ
ਕਿਹੜੇ ਕੱਚੇ ਆਲੇ ਧਾਗੇ ਨਾਲ ਲਈ ਸੀ ਬਣਾ
ਝੂਠੀ ਗੱਲਾਂ ਝੂਠੇ ਵਾਅਦੇ ਝੂਠੀ ਖਾਧੀ ਕਸਮਾਂ
ਕੀਤੀ ਵਫ਼ਾ ਤੇਰੇ ਨਾਲ ਨਹੀਂ ਤਾਂ ਕਿਉਂ ਸੀ ਫਸਣਾ
ਦਿੱਤਾ ਧੋਖੇ ਆਲਾ ਖੰਜਰ ਮੇਰੇ ਮਾਰ ਸੀਨੇ ਪਾਰ
ਮੇਰੀ ਤੱਜੀਆਂ ਉਡਾ ਕੇ ਵੀ ਤੈਨੂੰ ਆਇਆ ਚੱਸ ਨਾ
ਪੱਲੇ ਰਹਿ ਗਈ ਬੱਸ ਮੇਰੇ ਤਨਹਾਈ
ਪੱਲੇ ਰਹਿ ਗਈ ਬੱਸ ਮੇਰੇ ਤਨਹਾਈ
ਕੀਤੀ ਜ਼ਿੰਦਗੀ ਤਬਾਹ ਹੁਣ ਮੈਨੂੰ ਇੱਕੋ ਹੈ ਗਿਲਾ
ਕੇ ਸਾਲੀ ਮੌਤ ਕਿਉਂ ਨੀ ਹਾਲੇ ਤੱਕ ਆਈ