LyricFind Logo
LyricFind Logo
Profile image icon
Lyric cover art

Parley Paaro'n

Apple Music logo
Deezer logo
Spotify logo
Lyrics
ਪਰਲੇ ਪਾਰੋਂ ਆਵਾਜਾਂ ਆਈਆਂ
ਆਈਆਂ ਆਪ ਬੁਲਾਵਨ ਮਾਈਆਂ
ਤੈਨੂੰ ਚੇਤੇ ਕੀਤਾ ਸਾਈਆਂ
ਪਰਦੇ ਚੱਕ ਲੈ ਅੱਖਾਂ ਤੋਂ (ਚੱਕ ਲੈ ਅੱਖਾਂ ਤੋਂ)
ਹੁੰਦੀਆਂ ਸੁਣ ਬੀਬਾ ਸੁਣਵਾਈਆਂ
ਪੰਛੀ ਉੱਡ ਗਿਆ ਹਥਾਂ ਚੋਂ (ਹਥਾਂ ਚੋਂ)
ਹੁਣ ਤੱਕ ਲੁੱਟੀਆਂ ਮੌਜ ਬਹਾਰਾਂ
ਚਲ ਹੁਣ ਕਰਲੇ ਸੋਚ ਵਿਚਾਰਾਂ
ਤੈਨੂੰ ਆਖ਼ ਦਿਆਂ ਮੁਟਿਆਰਾਂ
ਫੋਲ ਪੁਰਾਣੇ ਵਰਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ

ਹਾਏ ਮੈਂ ਐਨੀ ਉਮਰ ਗੁਜਾਰੀ
ਓ ੳ ੳ ੳ ੳ
ਹਾਏ ਮੈਂ ਐਨੀ ਉਮਰ ਗੁਜਾਰੀ
ਐਸੀ ਹਾਕ ਕਿਸੇ ਨਾ ਮਾਰੀ
ਸੁਣਿਆ ਹੁਣ ਸੱਚਾ ਪਟਵਾਰੀ
ਗੱਲਾਂ ਦੱਸੇ ਪੇਟ ਦੀਆਂ
ਪੇਟ ਦੀਆਂ
ਐ ਸਰਦਾਰੀ ਮਹਲ ਅਟਾਰੀ
ਖਾਲੀ ਮੁਠਾਂ ਰੇਤ ਦੀਆਂ
ਰੇਤ ਦੀਆਂ
ਤੈਨੂੰ ਪਟ ਲਿਆ ਹੰਕਾਰਾਂ
ਯਾ ਫਿਰ ਫੋਕੇ ਹਾਰ ਸ਼ਿੰਗਾਰਾਂ
ਸੁੱਕੀਆਂ ਰਹਿ ਗਈਆਂ ਗੁਲਜ਼ਾਰਾਂ
ਵੇਖ਼ ਸਮੁੰਦਰ ਤਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ

ਉੱਡਦੇ ਫਿਰਦੇ ਨਾਮ ਧਿਓਂਦੇ
ਚੋਲੇ ਰੰਗ ਬਿਰੰਗੇ ਪਾਉਂਦੇ
ਜੋਗੀ ਮੁੜਕੇ ਟੱਲ ਖੜਕੋਂਦੇ
ਖਾਰ ਨਾ ਮਿਲਦੀ ਸੁੰਦਰਾਂ ਤੋਂ
ਸੁੰਦਰਾਂ ਤੋਂ
ਸਾਨੂੰ ਸੁਪਨੇ ਕਿਉਂ ਨਹੀਂ ਆਉਂਦੇ
ਪੁੱਛਦੇ ਫਿਰਦੇ ਮੁੰਦਰਾਂ ਤੋਂ
ਮੁੰਦਰਾਂ ਤੋਂ
ਜਿੰਦਾਂ ਰੁਲੀਆਂ ਵਿੱਚ ਬਜ਼ਾਰਾਂ
ਸੁੱਚੀਆਂ ਨਾ ਵਿਕੀਆਂ ਸਲਵਾਰਾਂ
ਦੱਸਦੀਆਂ ਗੱਲ ਮੁਕਲਾਵਨ ਹਾਰਾਂ
ਸਜਣ ਮਿਲਦੇ ਮਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ

ਲੋਕੀ ਪੰਨੇ ਪੜ੍ਹਦੇ ਰਹਿ ਗਏ
ਓ ੳ ੳ ੳ ੳ
ਲੋਕੀ ਪੰਨੇ ਪੜ੍ਹਦੇ ਰਹਿ ਗਏ
ਬਾਜ਼ੀ ਅਨਪੜ੍ਹ ਲੁੱਟ ਕੇ ਲੈ ਗਏ
ਗੱਲਾਂ ਆਖਣ ਵਾਲੇ ਕਹਿ ਗਏ
ਭਾਂਡੇ ਖਾਲੀ ਪਰਦੇ ਨੇ
ਪਰਦੇ ਨੇ
ਬੋਹਤੇ ਵੇਹਣਾਂ ਦੇ ਵਿੱਚ ਵੇਹ ਗਏ
ਡੁਬਣ ਵਾਲੇ ਤਰਦੇ ਨੇ
ਤਰਦੇ ਨੇ
ਤੇਜ਼ੇ ਬਰਛੇ ਤੇ ਤਲਵਾਰਾਂ
ਦਿਲਬਰ ਮਾਰੇ ਖ਼ੁਦ ਦਿਲਦਾਰਾਂ
ਬਾਬਾ ਬੇਲੀ ਜੋੜੇ ਤਾਰਾਂ
ਅੱਖਰ ਕਠੇ ਕਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ
ਅੜੀਏ ਲੈ ਚਰਖੇ ਦੀਆਂ ਸਾਰਾਂ
ਸਿਰ ਤੇ ਚੁੰਨੀਆਂ ਧਰ ਕੇ ਨੀ

WRITERS

BABA BELI, K V SINGH

PUBLISHERS

Lyrics © Raleigh Music Publishing LLC, TuneCore Inc., RALEIGH MUSIC PUBLISHING

Share icon and text

Share


See A Problem With Something?

Lyrics

Other