ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਉੱਠਦਾਂ ਸਵੇਰ ਨੂੰ ਯਾਦਾਂ ਨੂੰ ਟਾਲਾਂ
ਲੱਗਦਾ ਪਤਾ ਨਾ ਮੈਨੂੰ ਪੀਲਾਂ ਕੇ ਖਾ ਲਾਂ
ਹੁਣ ਵੀ ਨਜ਼ਦੀਕ 'ਚੋਂ ਖ਼ੁਸ਼ਬੂ ਜਿਹੀ ਆਉਂਦੀ
ਰੱਖਿਆ ਫਸਾ ਕੇ ਮੈਨੂੰ ਉਹਦੇਯਾਂ ਵਾਲਾਂ
ਆਪਾਂ ਤਾਂ ਘੁੱਟ ਸਬਰਾਂ ਦਾ ਪੀ ਲੈਣਾ ਏ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਕੱਚੀ ਲੀਕ ਦੇ ਵਾਂਗੂ ਰੋਜ਼ ਹੀ ਮਿੱਟਦਾ ਜਾਵਾਂ
ਹਰ ਦਮ ਮਰ ਮਰ ਕੇ ਮੈਂ ਜੀਣਾ ਸਿੱਖਦਾ ਜਾਵਾਂ
ਉਹਦੀ ਆਪਣੀ ਮਰਜ਼ੀ, ਉਹ ਕਿਹੜਾ ਮੇਰੀ ਕਰਜ਼ੀ
ਮੈਂ ਕਿਉਂ ਫਿਕਰ ਜਤਾਵਾਂ, ਜੀਅ ਵਾਧਾ ਬਣ ਕੇ ਦਰਦੀ
ਵੱਖ ਹੀ ਨੇ ਰਸਤੇ ਜੀ, ਵੱਖ ਹੀ ਨੇ ਗੱਲਾਂ
ਉਹ ਇੱਕ ਪਾਸੇ, ਮੈਂ ਦੂਜੇ ਪਾਸੇ ਚੱਲਾਂ
ਉਹਦਾ ਮੇਰੇ ਉੱਤੇ ਹੁਣ ਹੱਕ ਨਾ ਜੀ ਕੋਈ
ਉਹ ਵੀ ਮੈਥੋਂ ਤੁਰ ਗਈ ਛਡਾ ਕੇ ਜੀ ਪੱਲਾ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਮੁੱਕ ਗਈਆਂ ਗੱਲਾਂ ਜਿਹੀ ਸਵਾਲ ਨਾ ਰਿਹਾ
ਮੈਨੂੰ ਉਹਦੇ ਉੱਤੇ ਕੋਈ ਮਲਾਲ ਨਾ ਰਿਹਾ
ਉਮਰ ਹੁਣ ਮਲੋ ਮਲੀ ਕੱਟ ਜਾਊਗੀ
ਉਹ ਉਮਰਾਂ ਦੇ ਵਾਅਦੇ ਕਰ ਨਾਲ ਨਾ ਰਿਹਾ
ਉਹ ਤਾਂ ਨਜ਼ਾਰੇ ਜਿਹੇ ਖਰੇਯਾਂ 'ਚੋਂ ਹੋਈ
Lucky ਮੈਂ ਸੁਣਿਆ ਉਹ ਬੜੇਯਾਂ 'ਚੋਂ ਹੋਈ
ਮੇਰੇ ਤੇ ਬੀਤੇ ਜੋ ਮੈਂ ਹੀ ਜਾਣਾ
Gill Roni ਦੀ ਜ਼ਿੰਦਗੀ ਤਾਂ ਮਰੇਯਾਂ 'ਚੋਂ ਹੋਈ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਉਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ